Pyaas
Pyaas is thirst, aas is hope. The enquiry is Prabhjot's. The thought underneath is my reply.
Enquiry Prabhjot
ਮਨੁੱਖੀ ਜੀਵਨ, ਚਿੱਤ ਬੁੱਧ ਸੰਸਕਾਰ ਨਾਮ ਰੁਤਬਾ, ਸਾਹਾਂ ਦੀ ਮਾਲਾ, ਸਬ ਕੁਛ ਹੈ ਫੇਰ ਵੀ, ਇਹ ਮਨ ਮੇਰਾ ਨਿਰਾਸ਼ ਹੈ ਕਿਓਂ?
ਬ੍ਰਹਮੰਡ ਓਹਦਾ, ਯੁਗ ਸਮਾਂ ਓਹਦਾ ਗ੍ਰਹਿ, ਚੰਦ, ਤਾਰੇ, ਨਛੱਤਰ ਓਹਦੇ ਮੇਰੇ ਹਿੱਸੇ ਬਸ ਇਹ “ਕਾਸ਼” ਹੈ ਕਿਓਂ?
ਸਮੰਦਰ ਓਹਦਾ, ਨਦੀ ਝਰਨਾ ਓਹਦਾ ਤਾਲਾਬ ਕਿਸੇ ਦਾ, ਖੂਹ ਕਿਸੇ ਦਾ ਤੇ ਮੇਰੀ ਆਪਣੀ ਬਸ ਪਿਆਸ ਹੈ ਕਿਉਂ?
ਆਕਾਸ਼ਾਂ ਅੰਦਰ, ਧੁੱਪਾਂ ਛਾਵਾਂ ਅੰਦਰ ਮਜੂਦ ਹੈ ਸ਼ਾਇਦ ਮੇਰੇ ਅੰਦਰ ਵੀ ਤਾਂਵੀ, ਓਸ ਖ਼ਜ਼ਾਨੇ ਦੀ ਮੈਨੂੰ ਤਲਾਸ਼ ਹੈ ਕਿਓਂ?
ਹਜ਼ਾਰਾਂ ਖੇੜੇ, ਹਜ਼ਾਰਾਂ ਪੀੜਾਂ ਦਿਲ ਉੱਤੇ ਲੱਖਾਂ ਨਿਸ਼ਾਨ ਨੇ ਛੱਡੇ ਪਰ, ਕਲੇਜੇ ਲੱਗਾ ਇਕ ਦੁੱਖ, ਮੈਨੂੰ ਇੰਨਾ ਖਾਸ ਹੈ ਕਿਓਂ?
ਕੈਲਾਸ਼ ਉੱਤੇ, ਜੰਗਲਾਂ ਪਹਾੜਾਂ ਅੰਦਰ ਪੰਛੀਆਂ ਫੁੱਲਾਂ ਯਾਂ ਪਾਤਾਲਾਂ ਅੰਦਰ ਮੈਨੂੰ ਜਾਪੇ ਕੇ ਉਹ ਆਸ ਪਾਸ ਹੈ ਕਿਓਂ?
ਅਗਲੀ ਪੀੜੀ, ਅਗਲਾ ਜਨਮ, ਯਾਂ ਕੁੱਛ ਸਾਲਾਂ ਚ ਅਗਲੇ ਵਰੇ, ਅਗਲੀ ਘੜੀ ਯਾਂ ਅਗਲੇ ਪਲ ਮਿਟੇਗੀ ਇਹ ਪਿਆਸ ਇਹ ਆਸ ਹੈ ਕਿਓਂ?
Thought Navtej
ਇਹ ਸਵਾਲ ਹੈ ਕਿਸਦਾ, ਇਹ ਆਸ ਹੈ ਕਿਸਦੀ ਜਵਾਬ ਲੱਭਦਾ ਸਵਾਲ ਨੂੰ, ਤੇ ਬੂੰਦ ਲੱਭਦੀ ਪਿਆਸ ਨੂੰ ਲਗਦਾ ਸਭ ਨੂੰ ਬਣਾਉਣ ਵਾਲਾ ਲੱਭ ਰਿਹਾ ਆਪਣੇ ਆਕਾਰ ਨੂੰ
August 2026